16/04/2026
ਭਗਤ ਪੂਰਨ ਸਿੰਘ ਜੀ ਭਗਤ ਪੂਰਨ ਸਿੰਘ ਜੀ ਨੇ ਸੰਨ 1927 ਵਿੱਚ ਵਾਤਾਵਰਨ ਦੀ ਸੰਭਾਲ ਅਤੇ ਜਾਗਰੂਕਤਾ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਸੰਬੰਧ ਵਿੱਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵੱਲੋਂ ਭਗਤ ਪੂਰਨ ਸਿੰਘ ਜੀ ਦੇ ਵਾਤਾਵਰਨ ਸੰਭਾਲ ਸੰਬੰਧੀ ਸੰਨ 2027 ਵਿੱਚ 100 ਸਾਲ ਪੂਰੇ ਹੋਣ ਤੋਂ ਪਹਿਲਾਂ ਸੰਸਥਾ ਵੱਲੋਂ ਕਈ ਸਮਾਗਮ ਕੀਤੇ ਜਾ ਰਹੇ ਹਨ। ਇਸੇ ਸੰਬੰਧ ਵਿੱਚ ਅੱਜ ਮਿਤੀ 16-04-2026 ਨੂੰ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੋਸਾਇਟੀ ਦੀ ਅਗਵਾਈ ਹੇਠ ਪਿੰਗਲਵਾੜਾ ਪਰਿਵਾਰ ਵੱਲੋਂ "ਵਾਤਾਵਰਨ ਜਾਗਰੂਕਤਾ ਵਿਸ਼ਾਲ ਰੈਲੀ" ਕੱਢੀ ਗਈ, ਜਿਸ ਵਿੱਚ ਪਾਣੀ ਬਚਾਓ, ਪਲਾਸਟਿਕ ਦੇ ਥੈਲਿਆਂ ਦੀ ਜਗ੍ਹਾ ਕੱਪੜੇ ਦੇ ਥੈਲੇ, ਪਲਾਸਟਿਕ ਦੀਆਂ ਬੋਤਲਾਂ ਦੀ ਜਗ੍ਹਾ ਮਿੱਟੀ ਦੇ ਕਸੋਰੇੇ, ਤਾਂਬੇ-ਪਿੱਤਲ ਦੇ ਭਾਂਡਿਆਂ ਦੀ ਵਰਤੋਂ ਘਰਾਂ ਵਿੱਚ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਰੈਲੀ ਦੋਰਾਨ ਰਸਤੇ ਵਿੱਚ ਜਿਹਨਾਂ ਵਿਅਕਤੀਆਂ ਕੋਲ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਥੈਲੇ ਸਨ, ਉਹਨਾਂ ਨੂੰ ਕੱਪੜੇ ਦੇ ਥੈਲੇ ਦੇ ਕੇ ਅੱਗੇ ਤੋਂ ਕੱਪੜੇ ਦੇ ਥੈਲੇ ਦੀ ਵਰਤਣ ਦੀ ਪੁਰਜ਼ੋਰ ਅਪੀਲ ਕੀਤੀ। ਇਹ ਰੈਲੀ ਪਿੰਗਲਵਾੜਾ ਮੁੱਖ ਦਫ਼ਤਰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਜੀ.ਟੀ ਰੋਡ, ਹੁਸੈਨਪੁਰਾ ਚੌਂਕ ਤੋਂ ਹੁੰਦੀ ਹੋਈ ਨੰਦਨ ਸਿਨੇਮਾ ਚੌਂਕ ਤੋਂ ਰਾਮਬਾਗ ਚੌਂਕ ਥਾਣਾ ਰਾਮਬਾਗ ਤੋਂ ਹਾਲ ਗੇਟ, ਗੋਲ ਹੱਟੀ ਤੋਂ ਲੰਘਦੀ ਹੋਈ ਰਾਮਬਾਗ ਬਜ਼ਾਰ ਅਤੇ ਸਬਜ਼ੀ ਮੰਡੀ ਰਾਮਬਾਗ, ਆਈ.ਡੀ.ਐੱਚ ਮਾਰਕੀਟ ਬੱਸ ਸਟੈਂਡ, ਚੌਂਕ ਮਾਹਣਾ ਸਿੰਘ, ਸ਼ੇਰਾ ਵਾਲਾ ਗੇਟ, ਘਿਉ ਮੰਡੀ, ਅਕਾਲੀ ਫੂਲਾ ਸਿੰਘ ਰੋਡ ਤੋਂ ਰਾਮ ਤਲਾਈ ਤੰਦੂਰਾਂ ਵਾਲਾ ਚੌਂਕ ਜੀ.ਟੀ. ਰੋਡ ਤੋਂ ਹੁੰਦੀ ਹੋਈ ਵਾਪਸ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਸੰਪੰਨ ਕੀਤੀ ਗਈ। ਇਸ ਰੈਲੀ ਵਿੱਚ ਲਗਪਗ 800 ਵੱਖ- ਵੱਖ ਸਕੂਲੀ ਵਿਿਦਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਨੇ ਭਾਗ ਲਿਆ ਜਿਹਨਾਂ ਵਿੱਚ ਪਿੰਗਲਵਾੜਾ ਦੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ, ਸਕੂਲ ਫ਼ਾਰ ਡੈੱਫ਼, ਸਪੈਸ਼ਲ ਸਕੂਲ, ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼, ਚੀਫ਼ ਖਾਲਸਾ ਦੀਵਾਨ, ਸ਼ਹੀਦ ਊਧਮ ਸਿੰਘ ਯਤੀਮਖਾਨਾ ਦੇ ਵਿਿਦਆਰਥੀਆਂ ਅਤੇ ਸਟਾਫ਼ ਵੱਲੋਂ ਡਾ. ਆਤਮਜੀਤ ਸਿੰਘ ਬਸਰਾ ਦੀ ਅਗਵਾਈ ਹੇਠ ਭਾਗ ਲਿਆ ਗਿਆ। ਬੱਚਿਆਂ ਵੱਲੋਂ "ਬੂੰਦ-ਬੂੰਦ, ਪਾਣੀ ਬਚਾਓ", "ਪਲਾਸਟਿਕ ਦੀ ਜਗ੍ਹਾ", "ਕੱਪੜੇ ਦੇ ਥੈਲੇ ਵਰਤੋਂ", "ਵਾਤਾਵਰਨ ਸ਼ੁੱਧ ਕਰਨ" ਦੇ ਨਾਅਰੇ ਲਗਾ ਕੇ ਪੈਦਾ ਹੋਣ ਵਾਲੇ ਗੰਭੀਰ ਰੋਗਾਂ ਤੋਂ ਜਨਤਾ ਨੂੰ ਸੰਦੇਸ਼ ਦਿੱਤਾ।
ਇਸ ਮੌਕੇ ਗਿਆਨੀ ਸੁਰਜੀਤ ਸਿੰਘ ਸਭਰਾ (ਹੈੱਡ ਗ੍ਰੰਥੀ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ), ਡਾ. ਇੰਦਰਬੀਰ ਸਿੰਘ ਨਿੱਜਰ, ਇੰਜੀ. ਰਾਜੇਸ਼ ਸ਼ਰਮਾ (ਡੀ.ਈ.ਓ ਅੰਮ੍ਰਿਤਸਰ), ਡਾ. ਜਗਦੀਪਕ ਸਿੰਘ ਮੀਤ- ਪ੍ਰਧਾਨ, ਸ. ਮੁਖਤਾਰ ਸਿੰਘ, ਆਨਰੇਰੀ ਸਕੱਤਰ, ਸ.ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ,ਡਾ. ਨਿਰਮਲ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ੍ਰ. ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ. ਗੁਰਨੈਬ ਸਿੰਘ, ਸ੍ਰ. ਕੁਲਵੰਤ ਸਿੰਘ ਅਣਖੀ ਅੰਮ੍ਰਿਤਸਰ ਵਿਕਾਸ ਮੰਚ, ਸ. ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਮਾਸਟਰ ਅਜੀਤ ਸਿੰਘ, ਸ੍ਰ. ਅਮਰਜੀਤ ਸਿੰਘ , ਸ਼੍ਰੀ ਪਵਨ ਸ਼ਰਮਾ, ਮੈਡਮ ਰਾਜਵਿੰਦਰ ਕੌਰ ਬਾਜਵਾ, ਸ. ਨਰਿੰਦਰਪਾਲ ਸਿੰਘ ਸੋਹਲ, ਸ੍ਰ. ਤਜਿੰਦਰਭਾਨ ਸਿੰਘ ਬੇਦੀ, ਪ੍ਰਿੰਸੀਪਲ ਨਰੇਸ਼ ਕਾਲੀਆ,ਪਿੰ੍ਰਸੀਪਲ ਅਨੀਤਾ ਬੱਤਰਾ, ਪ੍ਰਿੰਸੀਪਲ ਦਲਜੀਤ ਕੌਰ, ਸ੍ਰੀ ਗੁਲਸ਼ਨ ਰੰਜਨ, ਸ਼ੋਸ਼ਲ ਵਰਕਰ, ਆਦਿ ਸ਼ਾਮਲ ਸਨ। ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਜੀ ਦੀ ਸਪੁੱਤਰੀ ਵਿਿਦਸ਼ਾ ਸਿੰਘ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਰੈਲੀ ਉਪਰੰਤ ਸਾਰਿਆਂ ਨੂੰ ਲੰਗਰ ਵੀ ਛਕਾਇਆ ਗਿਆ। ਲੰਗਰ ਦੀ ਸੇਵਾ ਸ੍ਰੀ ਦਰਬਾਰ ਸਾਹਿਬ ਵੱਲੋਂ ਕੀਤੀ ਗਈ। ਡਾ. ਇੰਦਰਜੀਤ ਕੌਰ ਜੀ ਵੱਲੋਂ ਸਾਰਿਆਂ ਦਾ ਰੈਲੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ।