Waheguru ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ Waheguru

  • Home
  • India
  • Amritsar
  • Waheguru ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ Waheguru

Waheguru ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ Waheguru ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ, ਔਖ਼ੇ ਵੇ?

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
15/05/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੱਜ ਦੁਪਹਿਰ ਵੇਲੇ ਆਨੰਦਮਈ ਕੀਰਤਨ ਹਾਜਰੀ ਭਰਦੇ ਹੋਏ ਭਾਈ ਸੁਖਜੀਤ ਸਿੰਘ ਜੀ ਬਾਬਾ ਬਕਾਲਾ ਅਤੇ ਸਾਥੀ,...
01/05/2026

ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੱਜ ਦੁਪਹਿਰ ਵੇਲੇ ਆਨੰਦਮਈ ਕੀਰਤਨ ਹਾਜਰੀ ਭਰਦੇ ਹੋਏ ਭਾਈ ਸੁਖਜੀਤ ਸਿੰਘ ਜੀ ਬਾਬਾ ਬਕਾਲਾ ਅਤੇ ਸਾਥੀ, ਸਤਿਗੁਰੂ ਜੀ ਰਹਿਮਤ ਬਖਸਿਸ਼ ਬਣਾਈ ਰੱਖਣ ਅੰਗ ਸੰਗ ਸਹਾਈ ਹੋਵਣ ਜੀ 🌹 🌹

28/04/2026

Satinder Sartaaj

22/04/2026
22/04/2026

Waheguru ji. 🙏🏻🙏🏻
22/04/2026

Waheguru ji. 🙏🏻🙏🏻

22/04/2026

1 ਮਿੰਟ ਦਾ ਸਮਾਂ ਕੱਢ ਕੇ ਵਾਹਿਗੁਰੂ ਜ਼ਰੂਰ ਲਿਖਿਓ 🙏🏻❤️❤️

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅੱਜ ਤੁਹਾਡੇ ਨਾਲ ਇੱਕ ਦਿੱਲੀ ਦੀ ਜੰਗਜੂ ਬੀਬੀ ਬਾਰੇ ਸਾਂਝ ਪਾਵਾਂਗੇ ਭਾਈ ਦਲਜੀਤ ਸਿੰਘ ਜੀ ਲਿ...
22/04/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਅੱਜ ਤੁਹਾਡੇ ਨਾਲ ਇੱਕ ਦਿੱਲੀ ਦੀ ਜੰਗਜੂ ਬੀਬੀ ਬਾਰੇ ਸਾਂਝ ਪਾਵਾਂਗੇ ਭਾਈ ਦਲਜੀਤ ਸਿੰਘ ਜੀ ਲਿਖਦੇ ਨੇ ਕਿ ਸੰਨ 1988 ਦੀ ਗਰਮੀਆਂ ਦੀ ਗੱਲ ਹੈ। ਮੇਰੇ ਨਾਲ ਬਾਬਾ ਸੁਰਿੰਦਰ ਸਿੰਘ ਗੁਰਨਾਮ ਸਿੰਘ ਨਿੱਕਾ ਬਾਬਾ ਕਿਲਫ ਸਿੰਘ ਤੇ ਅਵਤਾਰ ਸਿੰਘ ਦਾਊਮਾਜਰਾ ਸਨ ਅਸੀਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀ ਤੇ ਰਾਹ ਦੇ ਵਿੱਚ ਚਾਹ ਪੀਣ ਲਈ ਰੁਕੇ ਕਿਉਂਕਿ ਇਸ ਢਾਬੇ ਤੇ ਬਾਬਾ ਸੁਰਿੰਦਰ ਸਿੰਘ ਤੇ ਬਾਬਾ ਗੁਰਨਾਮ ਸਿੰਘ ਨੇ ਕਿਸੇ ਨੂੰ ਮਿਲਣਾ ਸੀ। ਮੈਂ ਟਰੱਕ ਦੇ ਵਿੱਚ ਬੈਠਾ ਰਿਹਾ ਜਦ ਕਿ ਬਾਬਾ ਗੁਰਨਾਮ ਸਿੰਘ ਤੇ ਬਾਬਾ ਸੁਰਿੰਦਰ ਸਿੰਘ ਬਾਹਰ ਚਾਹ ਪੀਣ ਲੱਗ ਪਏ ਕੁਝ ਮਿੰਟਾਂ ਬਾਅਦ ਉਹ ਸਿੰਘਾਂ ਨੂੰ ਸਕੂਟਰ ਤੇ ਕੋਈ ਮਿਲਣ ਆ ਗਿਆ। ਉਸ ਦੇ ਨਾਲ ਇੱਕ 30 ਕੁ ਸਾਲ ਦੀ ਪਤਲੇ ਜਿਹੀ ਦਰਮਿਆਨੇ ਕੱਦ ਦੀ ਬੀਬੀ ਸੀ। ਉਸ ਨੇ ਨਾਲ ਇੱਕ ਤਿੰਨ ਚਾਰ ਸਾਲ ਦਾ ਬੱਚਾ ਤੇ ਇੱਕ ਬੈਗ ਚੁੱਕਿਆ ਹੋਇਆ। ਅੱਧਾ ਘੰਟਾ ਉਹਨਾਂ ਨੇ ਗੱਲਬਾਤ ਕੀਤੀ ਤੇ ਫ਼ਿਰ ਉਹ ਚਲੇ ਗਏ। ਅਸੀਂ ਵੀ ਚੰਡੀਗੜ੍ਹ ਵੱਲ ਨੂੰ ਤੁਰ ਪਏ ਤੇ ਰਸਤੇ ਵਿੱਚ ਦੋਹਾਂ ਬਾਬਿਆਂ ਨੇ ਦੱਸਿਆ ਕਿ ਇਹ ਫਿਰੋਜ਼ਪੁਰ ਵੱਲ ਦਾ ਭਗੌੜਾ ਸਿੰਘ ਹੈ। ਇਨਾਂ ਨੇ ਛੋਟੀ ਜਿਹੀ ਜਥੇਬੰਦੀ ਬਣਾਈ ਹੋਈ ਹੈ ਜੋ ਨਾਲ ਬੀਬੀ ਹੈ ਇਸ ਨੇ ਬਹੁਤ ਕੰਮ ਸਿਰੇ ਚੜ੍ਹਾਏ ਨੇ ਪੁਲਿਸ ਅਤੇ ਖ਼ੁਫ਼ੀਆ ਮਹਿਕਮੇ ਇਸ ਦੀ ਬਹੁਤ ਭਾਲ ਕਰ ਰਹੇ ਹਨ। ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਬਸ ਇੰਨਾ ਹੀ ਪਤਾ ਹੈ ਕਿ ਇਸ ਦੇ ਨਾਲ ਇੱਕ ਬੱਚਾ ਹੈ ਸਰੀਰ ਪਤਲਾ ਅਤੇ ਰੰਗ ਸਾਂਵਲਾ ਹੈ ਇਸ ਬੀਬੀ ਦਾ ਮਾਝੇ ਦੇ ਕੁਝ ਸਿੰਘਾਂ ਨਾਲ ਵੀ ਰਾਬਤਾ ਹੈ।ਕੁਝ ਸਮਾਂ ਇਹ ਮਾਝੇ ਦੇ ਵਿੱਚ ਰਹਿੰਦੀ ਹੈ ਅਤੇ ਕੁਝ ਸਮਾਂ ਇਹ ਮਾਲਵੇ ਦੇ ਵਿੱਚ ਇਹਨਾਂ ਸਿੰਘਾਂ ਦੀ ਠਾਹਰਾਂ ਤੇ ਰਹਿੰਦੀ ਹੈ । ਇਸ ਦਾ ਕਿਸੇ ਵੀ ਜਥੇਬੰਦੀ ਦੇ ਨਾਲ ਸੰਬੰਧ ਨਹੀਂ ਹੈ। ਇਹ ਕਿਸੇ ਦੀ ਵੀ ਮਦਦ ਕਰ ਦਿੰਦੀ ਹੈ ਜੋ ਸਰਕਾਰ ਖ਼ਿਲਾਫ਼ ਲੜ ਰਿਹਾ ਹੋਵੇ। ਨਵੰਬਰ 84 ਦੇ ਦਿੱਲੀ ਕਤਲੇਆਮ ਦੇ ਵਿੱਚ ਇਸ ਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਸੀ ਸਾਰਿਆਂ ਨੂੰ ਘਰ ਦੇ ਵਿੱਚ ਹੀ ਸਾੜ ਦਿੱਤਾ ਸੀ। ਇਹ ਆਪਣੇ ਬੱਚੇ ਨਾਲ ਉਸ ਸਮੇਂ ਬਾਹਰ ਗਈ ਹੋਈ ਸੀ। ਜਦੋਂ ਇਹ ਕੁਝ ਦਿਨਾਂ ਬਾਅਦ ਘਰ ਪਰਤੀ ਤਾਂ ਇਸਦਾ ਘਰ ਸ਼ਮਸ਼ਾਨ ਦਾ ਰੂਪ ਲੈ ਚੁੱਕਿਆ ਸੀ। ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਗ਼ਰੀਬ ਸਿੱਖਾਂ ਦਾ ਘਰ ਸੀ। ਸ਼ਾਇਦ ਇਹ ਸਿਕਲੀਗਰ ਸਿੱਖ ਸਨ ਜੋ ਦਿੱਲੀ ਦੇ ਵਿੱਚ ਵੱਸ ਗਏ। ਤੇ ਛੋਟੇ ਮੋਟੇ ਕੰਮ ਕਰਦੇ ਸਨ ਕਾਤਲਾਂ ਦੀ ਭੀੜ ਨੇ ਇਸ ਦੇ ਪਤੀ ਸਹੁਰੇ ਸੱਸ ਅਤੇ ਦਿਉਰ ਨੂੰ ਕਤਲ ਕਰਕੇ ਅੱਗ ਲਗਾ ਦਿੱਤੀ ਜਦੋਂ ਇਹ ਵਾਪਸ ਆਈ ਉਥੇ ਕੁਝ ਹੱਡੀਆਂ ਅਤੇ ਸੜਾਂਦ ਮਾਰਦਾ ਅੱਧ ਸੜਿਆ ਮਾਸ ਪਿਆ ਹੋਇਆ ਸੀ। ਇਹ ਬੀਬੀ ਡਰ ਕੇ ਦੁੱਖ ਦੇ ਨਾਲ ਬੇਹੋਸ਼ ਹੋ ਗਈ ਜਦ ਲੋਕਾਂ ਨੇ ਇਹਨਾਂ ਨੂੰ ਹੋਸ਼ ਵਿੱਚ ਲਿਆਂਦਾ ਤਾਂ ਇਹਨਾਂ ਨੇ ਲੱਕੜਾਂ ਲਿਆ ਕੇ ਬਚੇ ਹੋਏ ਮਾਸ ਦਾ ਸੰਸਕਾਰ ਕੀਤਾ। ਫਿਰ ਲੋਕਾਂ ਨੇ ਇਸ ਨੂੰ ਇੱਕ ਕੈਂਪ ਵਿੱਚ ਛੱਡ ਦਿੱਤਾ। ਜਿੱਥੇ ਇਹ ਕੁਝ ਮਹੀਨਾ ਰਹੀ ਹਰ ਕੋਈ ਦੁਖੀ ਸੀ ਤੇ ਹਰ ਕਿਸੇ ਨੇ ਬਹੁਤ ਕੁਝ ਗਵਾਇਆ ਸੀ। ਕੁਝ ਦਿਨਾਂ ਬਾਅਦ ਇਸ ਸਦਮੇ ਵਿੱਚੋਂ ਨਿਕਲੀ ਤੇ ਆਪਣੇ ਆਲੇ ਦੁਆਲੇ ਨੂੰ ਸਮਝਣ ਲੱਗੀ। ਇਸ ਬੀਬੀ ਨੂੰ ਪਾਠ ਵੀ ਹਿੰਦੀ ਦੇ ਵਿੱਚ ਹੀ ਪੜ੍ਨਾ ਆਉਂਦਾ ਸੀ। ਪਹਿਲਾਂ ਇਹ ਹਿੰਦੀ ਅਤੇ ਪੰਜਾਬੀ ਦੇ ਮਿਲੇ ਜੁਲੇ ਅੱਖਰ ਬੋਲਦੀ ਸੀ ਹੁਣ ਇਹ ਪੰਜਾਬੀ ਬੋਲਣਾ ਸਿੱਖ ਗਈ ਹੈ ਅਤੇ ਗੁਰਬਾਣੀ ਪੜਨ ਅਤੇ ਸਿੱਖਣ ਵੀ ਲੱਗ ਪਈ ਹੈ ।ਗੁਰਬਾਣੀ ਨੇ ਇਸ ਨੂੰ ਨਵਾਂ ਜੀਵਨ ਦਿੱਤਾ ਹੈ। ਕੁਝ ਸਮਾਂ ਇਹ ਆਪਣੇ ਰਿਸ਼ਤੇਦਾਰਾਂ ਕੋਲ ਵੀ ਚਲੀ ਗਈ। ਉੱਥੇ ਇਸ ਦਾ ਮਨ ਨਹੀਂ ਠਹਿਰਿਆ ਕਿਉਂਕਿ ਇਹ ਇਸ ਨੂੰ ਸਾਰਾ ਕੁਝ ਭੁੱਲ ਜਾਣ ਲਈ ਕਹਿ ਰਹੇ ਸਨ। ਤੇ ਬੀਬੀ ਆਪਣੇ ਪਤੀ ਦਾ ਅੱਧ ਸੜਿਆ ਸਰੀਰ ਭੁਲਾ ਨਹੀਂ ਸਕੀ ਸੀ ਅਤੇ ਹੁਣ ਇਸ ਨੂੰ ਕੋਈ ਡਰ ਨਹੀਂ ਸੀ। ਮੌਤ ਦੇ ਭਿਅੰਕਰ ਰੂਪ ਵਿੱਚੋਂ ਇਹ ਵਿਚਰ ਚੁੱਕੀ ਸੀ। ਹੁਣ ਮੌਤ ਇਸ ਨੂੰ ਕੁਝ ਨਹੀਂ ਸੀ ਕਹਿੰਦੀ। ਉੱਥੋਂ ਅੰਮ੍ਰਿਤਸਰ ਦੀ ਪੰਚਾਇਤ ਨੇ ਇਹਨਾਂ ਨੂੰ ਆਪਣੇ ਪਿੰਡ ਲੈ ਆਂਦਾ। ਅਤੇ ਉੱਥੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਮਾਝੇ ਦੇ ਪਿੰਡਾਂ ਦੀ ਖੁੱਲ੍ਹੀ ਹਵਾ ਵਿੱਚ ਇਸ ਨੂੰ ਚੰਗਾ ਲੱਗਿਆ ਅਤੇ ਇਸ ਨੂੰ ਪੰਥ ਦੇ ਨਾਲ ਪਿਆਰ ਪੈ ਗਿਆ ਹੈ ਇੱਥੇ ਆ ਕੇ ਇਸ ਨੂੰ ਪਤਾ ਲੱਗਾ ਕਿ ਇਸ ਦੇ ਜੀਵਨ ਦਾ ਅਸਲੀ ਮਤਲਬ ਦੁਸ਼ਮਣ ਨਾਲ ਜੂਝਣਾ ਹੈ ਦੁਸ਼ਮਣ ਨੂੰ ਮੋੜਵਾਂ ਜਵਾਬ ਦੇਣਾ ਹੈ ਅਤੇ ਉਸਨੂੰ ਮੌਤ ਦੀ ਗੱਡੀ ਚੜ੍ਹਾਉਣਾ ਹੈ ਜਿਸ ਨੇ ਉਸ ਦਾ ਪਰਿਵਾਰ ਖ਼ਤਮ ਕੀਤਾ ਇੱਥੇ ਪਿੰਡ ਵਿੱਚ ਹੀ ਬੀਬੀ ਨੂੰ ਕੁਝ ਖਾੜਕੂ ਸਿੰਘ ਮਿਲੇ ਖਾੜਕੂਆਂ ਨੂੰ ਇਸ ਦੀ ਕਹਾਣੀ ਨੇ ਬਹੁਤ ਪ੍ਰਭਾਵਿਤ ਕੀਤਾ ਇਸ ਨੇ ਦੁਸ਼ਮਣ ਖ਼ਿਲਾਫ਼ ਕਾਰਵਾਈਆਂ ਦੀ ਮੰਗ ਰੱਖੀ ਅਤੇ ਉਨਾਂ ਨੇ ਇਸ ਦੀ ਗੱਲ ਮੰਨ ਲਈ ਹੁਣ ਇਹ ਸਿੰਘਾਂ ਦੇ ਸ਼ਾਸਤਰ ਅਤੇ ਗੋਲੀ ਸਿੱਕਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦਾ ਕੰਮ ਕਰਦੀ ਹੈ ਇਹ ਬੱਸਾਂ ਟੈਂਪੂਆਂ ਰਿਕਸ਼ਾ ਅਤੇ ਪੈਦਲ ਚੱਲ ਕੇ ਸਿੰਘਾਂ ਦੇ ਦੱਸੇ ਹੋਏ ਟਿਕਾਣਿਆਂ ਤੇ ਗੋਲੀ ਸਿੱਕਾ ਪਹੁੰਚਾਉਂਦੀ ਹੈ ਇਸ ਨੂੰ ਹਰ ਕੰਮ ਕਰਕੇ ਸਕੂਨ ਮਿਲਦਾ ਸੀ ਕਿ ਇਸ ਨੇ ਕੌਮ ਲਈ ਕੁਝ ਕੀਤਾ ਹੈ। ਇਸ ਬੀਬੀ ਨੇ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਖਾੜਕੂਆਂ ਦੇ ਕਈ ਵੱਡੇ ਵੱਡੇ ਕੰਮ ਕੀਤੇ ਹੁਣ ਇਹਦੇ ਸਿੰਘਾਂ ਦੇ ਕਈ ਜਥਿਆਂ ਦੇ ਨਾਲ ਸਬੰਧ ਹੋ ਗਏ ਇਸ ਨੂੰ ਹਰ ਵੇਲੇ ਸੇਵਾ ਕਰਨ ਦੀ ਤਾਂਘ ਰਹਿੰਦੀ ਸੀ ਹੁਣ ਤੱਕ ਪੁਲਿਸ ਤੇ ਖੁਫ਼ੀਆ ਮਹਿਕਮੇ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਬੀਬੀ ਖਾੜਕੂ ਸਿੰਘਾਂ ਦੀ ਬਹੁਤ ਵੱਡੇ ਪੱਧਰ ਤੇ ਸੇਵਾ ਕਰਦੀ ਹੈ। ਅਵਤਾਰ ਸਿੰਘ ਦਾਊਮਾਜਰਾ ਨੇ ਕਿਹਾ ਕਿ ਸਾਨੂੰ ਇਸ ਬੀਬੀ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਖਾਸਕਰ ਇਸ ਦੇ ਬੱਚੇ ਨੂੰ। ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਬੀਬੀ ਨੂੰ ਸੁਝਾਅ ਦਿੱਤਾ ਸੀ ਕੀ ਅਸੀਂ ਤੁਹਾਡਾ ਪ੍ਰਬੰਧ ਕਰ ਸਕਦੇ ਹਾਂ ਉਸ ਨੂੰ ਇਹ ਸੁਣ ਕੇ ਚੰਗਾ ਲੱਗਾ ਕਿ ਜਥੇਦਾਰ ਗੁਰਜੰਟ ਸਿੰਘ ਨੇ ਉਨਾਂ ਦਾ ਫ਼ਿਕਰ ਕੀਤਾ ਹੈ। ਸਗੋਂ ਬੀਬੀ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਦੱਸਣਾ ਹੁਣ ਉਹ ਕੰਮ ਅਤੇ ਖ਼ਤਰੇ ਤੋਂ ਬਿਨ੍ਹਾਂ ਜੀ ਨਹੀਂ ਸੀ ਸਕਦੀ ਬੀਬੀ ਹੋਰ ਆਪਣੇ ਕੋਲ ਕੋਈ ਸ਼ਸਤਰ ਨਹੀਂ ਸੀ ਰੱਖਦੀ ਸਿਰਫ਼ ਇੱਕ ਹੱਥ ਗੋਲਾ ਜ਼ਰੂਰ ਕੋਲ ਰੱਖਦੀ ਸੀ। ਉਸ ਦੇ ਝੋਲੇ ਵਿੱਚ ਇੱਕ ਪਾਸੇ ਹਿੰਦੀ ਵਾਲਾ ਗੁਟਕਾ ਸਾਹਿਬ ਤੇ ਦੂਜੇ ਪਾਸੇ ਹੱਥ ਗੋਲਾ ਹੁੰਦਾ ਸੀ। ਉਸ ਦਾ ਕਹਿਣਾ ਸੀ ਕਿ ਜਦੋਂ ਉਹ ਫੜੀ ਗਈ ਉਸ ਨੂੰ ਫੜਨ ਵਾਲੇ ਵੀ ਨਾਲ ਹੀ ਉੱਡਣਗੇ। ਭਾਈ ਸਾਹਿਬ ਦੱਸਦੇ ਨੇ ਕਿ ਬੀਬੀ ਹਮਲੇ ਕਾਰਨ ਅਤੇ ਮੌਤ ਨੂੰ ਉਡੀਕਦੀ ਰਹਿੰਦੀ ਸੀ ਉਸ ਦੇ ਜ਼ਿੰਦਗੀ ਵਿੱਚ ਕੋਈ ਹੋਰ ਖ਼ੁਆਬ ਨਹੀਂ ਸੀ ਰਹਿ ਗਏ ਹਾਂ ਉਹ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਪਾਠ ਕਰਦੀ ਸੀ ਅਤੇ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਸੁਣਾਉਂਦੀ ਸੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

17/04/2026

Waheguru ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ Waheguru Golden Temple

Address

Amritsar
143001

Telephone

8569037501

Website

Alerts

Be the first to know and let us send you an email when Waheguru ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ Waheguru posts news and promotions. Your email address will not be used for any other purpose, and you can unsubscribe at any time.

Contact The Business

Send a message to Waheguru ਨਾਮ ਜਪ ਲੈ ਨਿਮਾਣੀ ਜ਼ਿੰਦੇ ਮੇਰੀਏ Waheguru:

Share